ਕੌਮਾਂਤਰੀ ਯੋਗ ਦਿਵਸ 2025 ਮੁਹਿੰਮ ਬਣਿਆ ਇਸ ਸਾਲ ਦਾ ਸੱਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਯੋਗ ਅੰਦਲੋਨ – ਆਰਤੀ ਸਿੰਘ ਰਾਓ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪਿਛਲੇ ਦਿਨ ਸਪੰਨ ਹੋਏ ਕੌਮਾਂਤਰੀ ਯੋਗ ਦਿਵਸ 2025 ਮੁਹਿੰਮ ਵਿੱਚ 37.56 ਲੱਖ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਜਿਸ ਨਾਲ ਇਹ ਪ੍ਰੋਗਰਾਮ ਇਸ ਸਾਲ ਦਾ ਸੱਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਯੋਗ ਅੰਦੋਲਨ ਬਣ ਗਿਆ ਹੈ। ਇਸ ਪ੍ਰੋਗਰਾਮ ਨੂੰ ਵਿਲੱਖਣ ਸਫਲਤਾ ਨਾਲ ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ ਦੇ ਸੰਦੇਸ਼ ਨੂੰ ਜੋਰ ਮਿਲਿਆ ਹੈ।
ਸੂਬੇ ਦੀ ਸਿਹਤ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਕੱਲ 21 ਜੂਨ ਨੂੰ ਪੂਰੇ ਹਰਿਆਣਾ ਵਿੱਚ ਆਯੋਜਿਤ ਯੋਗ ਸੈਸ਼ਨਾਂ ਵਿੱਚ ਕੁੱਲ 7,11,246 ਵਿਅਕਤੀਆਂ ਨੇ ਹਿੱਸਾ ਲਿਆ ਜਦੋਂ ਕਿ ਲਗਭਗ 30.45 ਲੱਖ ਲੋਕਾਂ ਨੇ ਲਗਾਤਾਰ ਚੱਲੇ ਆ ਰਹੇ ਮੁਹਿੰਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਿਤ ਯੋਗ ਪਹਿਲ ਦੇ ਹਿੱਸੇ ਵਜੋ ਪੂਰੇ ਸੂਬੇ ਵਿੱਚ ਇਸ ਮੁਹਿੰਮ ਦੌਰਾਨ ਕੁੱਲ 1,50,065 ਪੌਧੇ ਵੀ ਲਗਾਏ ਗਏ।
ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਵਿੱਚ ਆਯੋਜਿਤ ਮੁੱਖ ਰਾਜ ਪੱਧਰੀ ਕੌਮਾਂਤਰੀ ਯੋਗ ਦਿਵਸ 2025 ਪ੍ਰੋਗਰਾਮ ਵਿੱਚ ਕਮਿਉਨਿਟੀ ਜੁੜਾਵ ਅਤੇ ਸਮੂਚੀ ਭਲਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਫਲਸਰੂਪ ਇਸ ਵਿੱਚ 1,01,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ 1,00,000 ਪੌਧੇ ਲਗਾਏ ਗਏ। ਊਨ੍ਹਾਂ ਨੇ ਕਿਹਾ ਕਿ ਇੰਨ੍ਹੀ ਵੱਡੀ ਭਾਗੀਦਾਰੀ ਲੋਕਾਂ ਦੇ ਸਿਹਤ ਅਤੇ ਵਾਤਾਵਰਣ ਵਿਚਕਾਰ ਇੱਕ ਪ੍ਰਤੀਕਾਤਮਕ ਤਾਲਮੇਲ ਨੂੰ ਦਰਸ਼ਾਉਂਦਾ ਹੈ।
ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਕੌਮਾਂਤਰੀ ਯੋਗ ਦਿਵਸ ਮੁਹਿੰਮ ਪ੍ਰੋਗਰਾਮ ਵਿੱਚ ਪੌਧਾਰੋਪਣ ਵੀ ਇੱਕ ਸ਼ਾਨਦਾਰ ਸਫਲਤਾ ਰਹੀ ਹੈ, ਜਿਸ ਵਿੱਚ ਹੁਣ ਤੱਕ 2,02,270 ਪੌਧੇ ਲਗਾਏ ਗਏ। ਇਸ ਤੋਂ ਇਲਾਵਾ, ਅਧਿਕਾਰਕ ਆਈਡੀਵਾਈ ਪੋਰਟਲ ‘ਤੇ 25,57,000 ਰਜਿਸਟ੍ਰੇਸ਼ਣ ਪ੍ਰਾਪਤ ਹੋਏ।
ਉਨ੍ਹਾਂ ਨੇ ਆਯੂਸ਼ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਦਸਿਆ ਕਿ ਕੁਰੂਕਸ਼ੇਤਰ ਵਿੱਚ ਆਯੋਜਿਤ ਕੀਤੇ ਗਏ ਮੁੱਖ ਪ੍ਰੋਗਰਾਮ ਲਈ 1,58,941 ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰ ਪ੍ਰੋਗਰਾਮ ਤੱਕ ਪਹੁੰਚਾਉਣ ਅਤੇ 5,198 ਪੌਧੇ ਲਗਾ ਕੇ ਰੱਖ ਲਗਾਉਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਈ ਹੈ। ਖੇਡ ਵਿਭਾਗ ਨੇ ਵੀ ਸੱਭ ਤੋਂ ਵੱਧ 1,81,710 ਪ੍ਰਤੀਭਾਗੀਆਂ ਦੀ ਭਾਗੀਦਾਰੀ ਕਰਵਾ ਕੇ ਯੋਗ ਰਾਹੀਂ ਸ਼ਰੀਰਿਕ ਅਤੇ ਮਾਨਸਿਕ ਭਲਾਈ ਦੇ ਸੰਦੇਸ਼ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।
ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਕੌਮਾਂਤਰੀ ਯੋਗ ਦਿਵਸ 2025 ਦੇ ਜਨ ਅੰਦੋਲਨ ਦੀ ਸਫਲਤਾ ਯਕੀਨੀ ਕਰਨ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਉਣ ਵਾਲੇ ਸਾਰੇ ਵਿਭਾਗਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਵਾਲੰਟਿਅਰਸ ਦਾ ਧੰਨਵਾਦ ਕੀਤਾ ਹੈ।
ਸਰਕਾਰ ਮਾਨਸੂਨ ਤੋਂ ਪਹਿਲਾਂ ਪੂਰੀ ਹੜ੍ਹ ਸੁਰੱਖਿਆ ਯਕੀਨੀ ਕਰਨ ਲਈ ਪ੍ਰਤੀਬੱਧ
ਚੰਡੀਗੜ੍ਹ ( ਜਸਟਿਸ ਨਿਊਜ਼ ) ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਵਿਭਾਗ ਵੱਲੋਂ ਮਾਨਸੂਨ ਸੀਜਨ ਤੋਂ ਪਹਿਲਾਂ ਹੜ੍ਹ ਕੰਟਰੋਲ ਲਈ ਸਰਗਰਮ ਤਿਆਰੀਆਂ ਕੀਤੀ ਜਾ ਰਹੀਆਂ ਹਨ। ਸੂਬੇ ਵਿੱਚ ਕੁੱਲ 846 ਨਾਲਿਆਂ ਵਿੱਚੋਂ 671 ਨਾਲਿਆਂ ਦੀ ਸਫਲਾਈ ਦੀ ਯੋਜਨਾ ਬਣਾਈ ਗਈ ਸੀ, ਜਿਨ੍ਹਾਂ ਦੀ ਕੁੱਲ ਲੰਬਾਈ 4040.23 ਕਿਲੋਮੀਟਰ ਹੈ। ਹੁਣ ਤੱਕ 3751.40 ਕਿਲੋਮੀਟਰ (92.85%) ਨਾਲਿਆਂ ਦੀ ਸਫਾਈ ਝਭਟਞਥਭਂ, ਵਿਭਾਗ ਦੀ ਮਸ਼ੀਨਰੀ ਅਤੇ ਈ-ਟੈਂਡਰਿੰਗ ਰਾਹੀਂ ਪੂਰੀ ਕੀਤੀ ਜਾ ਚੁੱਕੀ ਹੈ। ਬਾਕੀ ਕੰਮ ਵੀ ਤੇਜੀ ਨਾਲ ਪ੍ਰਗਤੀ ‘ਤੇ ਹਨ ਅਤੇ ਜਲਦੀ ਹੀ ਪੂਰੇ ਕਰ ਲਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 56ਵੀਂ ਮੀਟਿੰਗ ਵਿੱਚ, ਜੋ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਕੁੱਲ 209 ਛੋਟੀ ਟਰਮ ਹੜ੍ਹ ਕੰਟਰੋਲ ਕੰਮਾਂ ਨੂੰ ਮੰਜੂਰੀ ਦਿੱਤੀ ਗਈ ਸੀ। ਇੰਨ੍ਹਾਂ ਵਿੱਚੋਂ 12 ਕਾਰਜ ਪੂਰੇ ਹੋ ਚੁੱਕੇ ਹਨ, 175 ਕੰਮ ਪ੍ਰਗਤੀ ‘ਤੇ ਹਨ ਅਤੇ ਇੰਨ੍ਹਾਂ ਨੂੰ 30 ਜੂਨ ਤੱਕ ਪੂਰਾ ਕਰਨ ਦਾ ਟੀਚਾ ਹੈ। 8 ਕੰਮ ਕਿਸਾਨਾਂ ਦੇ ਵਿਰੋਧ ਅਤੇ ਇਕੋ-ਸੇਂਸਟਿਵ ਜੋਨ ਵਿੱਚ ਆਉਣ ਦੇ ਕਾਰਨ ਰੁਕੇ ਹੋਏ ਹਨ। ਬਾਕੀ 14 ਕੰਮ ਜਲ੍ਹ ਸਰੰਖਣ ਅਤੇ ਸਮੱਗਰੀ ਖਰੀਦ ਨਾਲ ਸਬੰਧਿਤ ਹਨ, ਜਿਨਨ੍ਹਾਂ ਦੀ ਖਰੀਦ ਪ੍ਰਕ੍ਰਿਆ ਪ੍ਰਗਤੀ ‘ਤੇ ਹੈ। ਇੰਨ੍ਹਾਂ ਥਾਵਾਂ ‘ਤੇ ਅਸਥਾਈ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਹੜ੍ਹ ਦੀ ਸਥਿਤੀ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਹ ਕੰਮ ਵੀ ੧ਲਦੀ ਪੂਰੇ ਕਰ ਲਏ ਜਾਣਗੇ।
ਇਸ ਦੇ ਨਾਲ ਹੀ ਟਾਂਗਰੀ ਨਦੀ ਵਿੱਚ 39.22 ਲੱਖ ਘਨ ਮੀਟਰ ਸਿਲਟ ਹਟਾਉਣ ਦਾ ਅੰਦਾਜਾ ਹੈ। ਤਿੰਨ ਹਿੱਸਿਆਂ ਵਿੱਚ ਵੰਡੇ ਕੰਮ ਵਿੱਚ ਦੋ ਹਿੱਸਿਆਂ ਦੇ ਠੇਕੇ ਹੋ ਚੁੱਕੇ ਹਨ ਅਤੇ ਕੰਮ ਪ੍ਰਗਤੀ ‘ਤੇ ਹਨ। ਇਸ ਤੋਂ ਇਲਾਵਾ, ਕਾਰਡਨ, ਬਾਬਿਆਲ ਅਤੇ ਚਾਂਦਪੁਰਾ ਪਿੰਡਾਂ ਦੀ ਨਗਰ ਨਿਗਮ ਸੀਮਾ ਵਿੱਚ ਵੀ ਸਫਾਈ ਜਾਰੀ ਹੈ। ਹੁਣ ਤੱਕ ਲਗਭਗ 5.75 ਲੱਖ ਘਨ ਮੀਟਰ ਸਿਲਟ ਹਟਾਈ ਜਾ ਚੁੱਕੀ ਹੈ, ਬਾਕੀ ਕੰਮ ਟਾਰਗੇਟ ਸਮੇਂ ਯਾਨੀ 30 ਜੂਨ, 2025 ਤੱਕ ਪੂਰੇਾ ਕਰ ਲਿਆ ਜਾਵੇਗਾ।
ਉੱਥੇ ਮਾਰਕੰਡਾ ਨਦੀ ਵਿੱਚ ਕੁੱਲ 65.47 ਲੱਖ ਘਨ ਮੀਟਰ ਸਿਲਟ ਹਟਾਉਣ ਦਾ ਅੰਦਾਜਾ ਹੈ। ਦੋ ਵਾਰ ਟੈਂਡਰ ਮੰਗੇ ਗਏ, ਪਰ ਕੋਈ ਬੋਲੀ ਨਹੀਂ ਆਈ। ਇਸ ਦੇ ਬਾਅਦ 58,000 ਘਨ ਮੀਟਰ ਦੀ ਪ੍ਰਾਥਮਿਕ ਸ਼੍ਰੇਣੀਆਂ ਲਈ ਮੁੜ ਟੈਂਡਰ ਜਾਰੀ ਕੀਤੇ ਗਏ। ਝਾਂਸਾ, ਕਲਸਾਨਾ, ਗੁਮਟੀ ਅਤੇ ਜਲਬੇਰਾ ਪਿੰਡਾਂ ਵਿੱਚ ਲਗਭਗ 60% ਕੰਮ ਪਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਯਕੀਨੀ ਸਮੇਂ ਤੱਕ ਪੂਰਾ ਕਰ ਲਿਆ ਜਾਵੇਗਾ। ਹਟਾਈ ਗਈ ਮਿੱਟੀ ਦੀ ਵਰਤੋ ਅੰਬਾਲਾ ਅਤੇ ਕੁਰੂਕਸ਼ੇਤਰ ਜਿਲ੍ਹਿਆਂ ਵਿੱਚ ਤੱਟਬੰਨ੍ਹਾਂ ਨੂੰ ਮਜਬੂਤ ਕਰਨ ਤੇ ਹੋਰ ਵਿਕਾਸ ਕੰਮਾਂ ਵਿੱਚ ਕੀਤਾ ਜਾ ਰਿਹਾ ਹੈ। ਟਾਂਗਰੀ ਅਤੇ ਮਾਰਕੰਡਾ ਨਦੀਆਂ ਵਿੱਚ ਆਈ ਟੁੱਟ-ਫੁੱਟ ਦੀ ਸਾਰੀ ਸਾਈਟਸ ਦੀ ਮੁਰੰਮਤ ਅਤੇ ਮਜਬੂਤੀਕਰਣ ਕੰਮ ਵੀ ਪੂਰਾ ਕਰ ਲਿਆ ਗਿਆ ਹੈ, ਜਿਸ ਨਾਲ ਭਵਿੱਖ ਵਿੱਚ ਹੜ੍ਹ ਦੀ ਸੰਭਾਵਨਾ ਨੁੰ ਕਾਫੀ ਹੱਦ ਤੱਕ ਘੱਟ ਕੀਤਾ ਗਿਆ ਹੈ।
ਮੰਤਰੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਸਰਸਵਤੀ ਨਦੀ, ਜੋ ਆਦਿ ਬਦਰੀ (ਯਮੁਨਾਨਗਰ) ਤੋਂ ਲੈ ਕੇ ਘੱਗਰ ਨਦੀ ਵਿੱਚ ਮਿਲਣ ਤੱਕ ਵੈਂਹਦੀ ਹੈ, ਲਗਭਗ 100 ਕਿਲੋਮੀਟਰ ਲੰਬਾ ਅਤੇ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਜਿਲ੍ਹਿਆਂ ਤੋਂ ਹੋ ਕੇ ਲੰਘਣੀ ਹੈ। ਇਸ ਦੀ 8 ਸਹਾਇਕ ਨਦੀਆਂ ਹਨ ਜਿਨ੍ਹਾਂ ਦੀ ਕੁੱਲ ਲੰਬਾਈ ਲਗਭਗ 101 ਕਿਲੋਮੀਟਰ ਹੈ। ਸਰਸਵਤੀ ਨਦੀ ਅਤੇ ਇਸ ਦੀ ਸਹਾਇਕ ਨਦੀਆਂ ਵਿੱਚ ਅੰਦਰੂਣੀ ਸਫਾਈ ਕੰਮ ਤੇ੧ੀ ਨਾਲ ਪ੍ਰਗਤੀ ‘ਤੇ ਹਨ ਜਿਸ ਵਿੱਚ ਲਗਭਗ 85% ਕੰਮ ਪੂਰੇ ਹੋ ਚੁੱਕੇ ਹਨ ਅਤੇ ਬਾਕ ਕੰਮ 25 ਜੂਨ 2025 ਤੱਕ ਪੂਰੇ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਨਸੂਨ ਤੋਂ ਪਹਿਲਾਂ ਪੂਰੀ ਹੜ੍ਹ ਸੁਰੱਖਿਆ ਯਕੀਨੀ ਕਰਨ ਲਈ ਪ੍ਰਤੀਬੱਧ ਹਨ। ਇਸ ਕੰਮ ਦੀ ਰੋਜਾਨਾ ਵਿਭਾਗ ਤੋਂ ਰਿਪੋਰਟ ਲਈ ਜਾ ਰਹੀ ਹੈ।
ਪਲਵਲ ਸ਼ਹਿਰ ਵਿੱਚ ਸਵੱਛਤਾ ‘ਤੇ ਅਧਾਰਿਤ ਰਾਹਗਿਰੀ ਪ੍ਰੋਗਰਾਮ ਦਾ ਹੋਇਆ ਪ੍ਰਬੰਧ
ਸਵੱਛਤਾ ਯੋਧਾਵਾਂ ਨੂੰ ਸੇਫਟੀ ਜੈਕੇਟ ਦੇ ਨਾਲ ਪ੍ਰਸ਼ਸਤੀ ਪੱਤਰ ਦੇ ਕੇ ਕੀਤਾ ਸਨਮਾਨਿਤ
ਚੰਡੀਗੜ੍ਹ,( ਜਸਟਿਸ ਨਿਊਜ਼ )ਪਲਵਲ ਸ਼ਹਿਰ ਦੀ ਨਿਯੂ ਕਲੋਨੀ ਦੇ ਸ਼ਰਧਾਨੰਦ ਪਾਰਕ ਵਿੱਚ ਅੱਜ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਜਾ ਰਹੇ ਸਵੱਛਤਾ ਪਖਵਾੜਾ ਦੇ ਸਮਾਪਨ ਮੌਕੇ ‘ਤੇ ਜਨਭਾਗੀਦਾਰੀ ਦੇ ਨਾਲ ਰਾਹਗਰੀ ਪ੍ਰੋਗਰਾਮ ਮਿਲ ਕੇ ਰਹੋ, ਖੁੱਲਕੇ ਜਿਯੋ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸੂਬੇ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਤਾ , ਕਾਨੂੰਨੀ ਵਿਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ ‘ਤੇ ਮੰਤਰੀ ਸ੍ਰੀ ਗੌਰਵ ਗੌਤਮ ਨੇ ਐਮਸੀ ਪਲਵਲ ਦਾ ਲੋਗੋ ਵੀ ਲਾਂਚ ਕੀਤਾ ਅਤੇ ਸਵੱਛ ਪਲਵਲ-ਸੁੰਦਰ ਪਲਵਲ ਅਤੇ ਹਰਿਤ ਪਲਵਲ ਦੀ ਪਰਿਕਲਪਣਾ ਨੂੰ ਸਾਕਾਰ ਕਰਨ ਲਈ ਆਪਣੀ ਪ੍ਰਤੀਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਸਰਸਕਾਰ ਤੇ ਜਿਲ੍ਹਾ ਪ੍ਰਸਾਸ਼ਨ ਦਾ ਮੁੱਖ ਉਦੇਸ਼ ਪਲਵਲ ਨੂੰ ਸਾਫ, ਸੁੰਦਰ ਅਤੇ ਹਰਿਤ ਬਣਾ ਕੇ ਪੂਰੇ ਦੇਸ਼ ਵਿੱਚ ਨੰਬਰ ਵਨ ਬਨਾਉਣਾ ਹੈ, ਇਸ ਦੇ ਲਈ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨਗਰ ਪਰਿਸ਼ਦ ਦੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵੱਛਤਾ ਨੂੰ ਅਪਨਾਉਣ ਵਿੱਚ ਕੋਈ ਸੰਕੋਚ ਤੇ ਸ਼ਰਮ ਨਹੀਂ ਕਰਨੀ ਚਾਹੀਦੀ ਹੈ ਸਗੋ ਜਿੱਥੇ ਕਿਤੇ ਵੀ ਇਸ ਤਰ੍ਹਾ ਦਾ ਸਵੱਛਤਾ ਮੁਹਿੰਮ ਚੱਲ ਰਿਹਾ ਹੋਵੇ ਉੱਥੇ ਵੱਧ ਚੜ੍ਹ ਕੇ ਸ਼੍ਰਮਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਲਵਲ ਦੀ ਸਫਾਈ ਵਿਵਸਥਾ ਬਿਲਕੁੱਲ ਦਰੁਸਤ ਨਜਰ ਆਵੇਗੀ, ਜਿਸ ਦੇ ਲਈ ਨਗਰ ਪਰਿਸ਼ਦ ਨੂੰ ਪਲਵਲ ਨੂੰ ਸਾਫ ਅਤੇ ਸਵੱਛ ਬਨਾਉਣ ਲਈ ਹਰ ਤਰ੍ਹਾ ਦੀ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਲਵਲ ਦਾ ਸੁੰਰਦੀਕਰਣ ਕਰਨ ਦੇ ਉਦੇਸ਼ ਨਾਲ ਸ਼ਹਿਰ ਦੇ ਅੰਡਰਪਾਸ ਅਤੇ ਚੌਕ ਚੌਰਾਹਿਆਂ ਨੂੰ ਇਤਿਹਾਸਕ ਧਰੋਹਰਾਂ ਅਤੇ ਮਹਾਨ ਵਿਭੂਤੀਆਂ ਦੀ ਵਾਲ ਪੇਂਟਿੰਗ ਨਾਲ ਸ੧ਾਉਣ ਦਾ ਕੰਮ ਜਾਰੀ ਹੈ।
ਉਨ੍ਹਾਂ ਨੇ ਆਮਜਨਤਾ ਵਿਸ਼ੇਸ਼ਕਰ ਨੌਜੁਆਨਾਂ ਨੁੰ ਸਾਫ ਅਤੇ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮਦੀ ਦੀ ਅਗਵਾਈ ਅਤੇ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਵੱਛਤਾ ਅਤੇ ਸਫਾਈਨੂੰ ਹਰ ਘਰ ਤੱਕ ਪਹੁੰਚਾਉਣ ਲਈ ਕ੍ਰਿਤਸੰਕਲਪ ਹੈ, ਜਿਸ ਦੇ ਲਈ ਵਿਅਕਤੀ ਨੁੰ ਸਵੱਛਤਾ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਨਾਉਣਾ ਹੋਵੇਗਾ।
ਮੰਤਰੀ ਨੇ ਇਸ ਮੌਕੇ ‘ਤੇ ਪੌਧਾ ਰੋਪਣ ਕਰਦੇ ਹੋਏ ਆਮਜਨਤਾ ਨੂੰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਥਵੀ ਸਾਡੀ ਮਾਤਾ ਹੈ ਅਤੇ ਇਸ ਦਾ ਸਰੰਖਣ ਕਰਨਾ ਸਾਡਾ ਪਹਿਲਾ ਧਰਮ ਹੈ। ਹਰ ਵਿਅਕਤੀ ਨੂੰ ਇੱਕ ਪੇੜ ਮਾਂ ਤੇ ਨਾਮ ਮੁਹਿੰਮ ਵਿੱਚ ਭਾਗੀਦਾਰ ਬਣਦੇ ਹੋਏ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦਾਸਰੰਖਣ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ।
ਇਸ ਮੌਕੇ ‘ਤੇ ਉਨ੍ਹਾਂ ਨੇ ਸਵੱਛਤਾ ਯੋਧਾਵਾਂ ਨੂੰ ਸੇਫਟੀ ਜੈਕੇਟ ਦੇ ਨਾਲ-ਨਾਲ ਪ੍ਰਸ਼ਸਤੀ ਪੱਤਰ ਪ੍ਰਦਾਨ ਕਰ ਸਨਮਾਨਿਤ ਕੀਤਾ।
Leave a Reply